ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਣ ਵਾਲਾ ਏਕਮ ਦਾ ਦਿਹਾੜਾ ਮਹਾਰਾਜਾ ਅਗਰਸੇਨ ਚੌਂਕ ਵਿੱਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਹਾਰਾਜਾ ਅਗਰਸੇਨ ਜੀ ਦੀ ਪੂਜਾ ਅਰਚਨਾ ਕੀਤੀ ਗਈ, ਆਰਤੀ ਗਾਉਣ ਉਪਰੰਤ ਭੋਗ ਪ੍ਰਸਾਦ ਦਿੱਤਾ ਗਿਆ। ਅੱਜ ਦੇ ਭੋਗ ਪ੍ਰਸਾਦ ਤੇ ਪੂਜਾ ਦੀ ਸੇਵਾ ਸ਼ਹਿਰ ਦੇ ਉਘੇ ਚਾਰਟਡ ਅਕਾਊਂਟੈਂਟ ਸ੍ਰੀ ਰੋਹਿਤ ਗਰਗ ਮਾਇਆ ਗਾਰਡਨ ਨਿਵਾਸੀ ਤੇ ਉਸ ਦੇ ਪ੍ਰੀਵਾਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਅਤੇ ਅਗਰ ਰਤਨ ਕ੍ਰਿਸ਼ਨ ਸੰਦੋਹਾ ਨੇ ਗਰਗ ਪ੍ਰੀਵਾਰ ਦਾ ਏਕਮ ਤੇ ਸੇਵਾ ਕਰਨ ਤੇ ਧੰਨਵਾਦ ਕੀਤਾ ਤੇ ਮਹਾਰਾਜਾ ਅਗਰਸੇਨ ਜੀ ਦੇ ਚਰਨਾ ਚ ਅਰਦਾਸ ਈ ਕੀਤੀ ਕਿ ਉਹ ਰੋਹਿਤ ਗਰਗ ਅਤੇ ਉਸ ਦੇ ਪ੍ਰੀਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ, ਤੰਦਰੁਸਤੀਆਂ ਬਖਸੇ਼ ਤੇ ਪ੍ਰੀਵਾਰ ਨੂੰ ਚੜ੍ਹਦੀਆ ਕਲਾਂ ਵਿੱਚ ਰੱਖੇ।
ਇਸ ਮੌਕੇ ਤੇ ਵਿਕਰਮ ਗਰਗ ਵਿੱਕੀ, ਕ੍ਰਿਸ਼ਨ ਸੰਦੋਹਾ, ਰਵੀਕਮਲ ਗੋਇਲ, ਹਰੀਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਯਸ਼ਪਾਲ ਸਿੰਗਲਾ,ਸਿਵ ਜਿੰਦਲ, ਰਾਜੀਵ ਬਿੰਦਲ, ਰਾਜਨ ਹੋਡਲਾ, ਪ੍ਰਵੇਸ਼ ਕਾਂਸਲ, ਗੌਰਵ ਜਨਾਲੀਆ, ਪ੍ਰੇਮ ਭੂਸ਼ਣ ਜਿੰਦਲ, ਮੁਕੇਸ਼ਗਰਗ, ਮੁਨੀਸ਼ ਮੋਨੂੰ ਗਰਗ, ਸਾ਼ਮ ਲਾਲ ਵਕੀਲ, ਲਾਜਪਤ ਰਾਏ ਗਰਗ, ਆਰ, ਡੀ, ਕਾਂਸਲ, ਹਰੀ ਓਮ, ਸੁਰੇਸ਼ ਜਿੰਦਲ ਐਡਵੋਕੇਟ, ਮਿੱਠੂ ਪ੍ਰੇਪਰਟੀ, ਵਿਮਲ ਜੈਨ, ਸੀ, ਏ, ਰੋਹਿਤ ਗਰਗ, ਸੱਤ ਪਾਲ ਗਰਗ ਮਾਇਆ ਗਾਰਡਨ,ਰਾਕੇਸ਼ ਗਰਗ, ਮਦਨ ਲਾਲ ਮਾਨਾ, ਮਿੰਟੂ ਜਖੇਪਲ, ਮਹਿੰਰ ਜੈਨ, ਭੀਮ ਸੈਨ, ਗਿਰਧਾਰੀ ਲਾਲ ਜਿੰਦਲ, ਧੀਰਜ ਗੋਇਲ, ਬਿੰਦਰ ਪਾਲ, ਸੰਜੀਵ ਜਿੰਦਲ, ਨਰੇਸ਼ ਸਿੰਗਲਾ, ਵਿਨੋਦ ਕੁਮਾਰ,ਧਨੁੱਜ ਜਿੰਦਲ, ਸ੍ਰੀਮਤੀ ਸਿ਼ਮਲਾ ਦੇਵੀ, ਸੁਮਿਧਾ ਗਰਗ, ਨੀਤੂ ਗਰਗ ਸਮੇਤ ਭਾਰੀ ਗਿਣਤੀ ਚ ਅਗਰਵਾਲ ਭੈਣ ਭਰਾ ਹਾਜਰ ਸਨ। ਇਸ ਮੌਕੇ ਤੇ ਉਘੇ ਕਾਰੋਬਾਰੀ ਅਗਰੋਹਾ ਧਾਮ ਦੇ ਸੰਸਥਾਪਕ ਸ੍ਰੀ ਨੰਦ ਕਿਸੋ਼ਰ ਗੋਇਨਕਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।